About us

ਗੁਰੂ ਹਰਿਗੋਬਿੰਦ ਸਾਹਿਬ ਜੀ

 

 

 

 

 

 

 

 

ਸ਼ਬਦ

ਗਉੜੀ ਮਹਲਾ ੫

ਥਿਰੁ ਘਰਿ ਬੇਸਹੋ ਹਰਿ ਜਨ ਪਿਆਰੇ II

ਸਤਿਗੁਰ ਤੁਮਰੇ ਕਾਜ ਸਵਾਰੇ II ਰਹਾਉ II

ਦੁਸਟ ਦੂਤ ਪਰਮੇਸਰਿ ਮਾਰੇ II

ਜਨ ਕੀ ਪੈਜ ਰਖੀ ਕਰਤਾਰੇ  II  II

ਬਾਦਿਸਾਹ ਸਾਹ ਸਭ ਵਸਿ ਕਰ ਦੀਨੇ  II  II

ਅੰਮ੍ਰਿਤ ਨਾਮ ਮਹਾ ਰਸ ਪੀਨੇ II II

ਨਿਰਭਉ ਹੋਇ ਭਜਹੁ ਭਗਵਾਨ  II

ਸਾਧ ਸੰਗਤਿ ਮਿਲਿ ਕੀਨੋ ਦਾਨ  II II

ਸਰਣਿ ਪਰੇ ਪ੍ਰਭ ਅੰਤਰਜਾਮੀ  II

ਨਾਨਕ ਓਟ ਪਕਰੀ ਪ੍ਰਭ ਸੁਆਮੀ  II II

ਅੰਕ (1)

ਸੰਖੇਪ ਵਰਨਣ

ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਛੇਵੇਂ ਪਾਤਸ਼ਾਹ ਜੀ ਨੇ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਉਪਰੰਤ ਗੁਰਤਾ ਗੱਦੀ ਸੰਬਾਲੀ ਅਤੇ ਸਿੱਖਾਂ ਤੇ ਹੋ ਰਹੇ ਜ਼ੁਲਮ ਦਾ ਟਾਕਰਾ ਕਰਨ ਲਈ ਸਿੱਖ ਸ਼ਰਧਾਲੂਆਂ ਨੂੰ ਲਾਬਬੰਦ ਕੀਤਾ , ਉਸ ਸਮੇ ਦੇ ਹਲਾਤ ਨੂੰ ਮੁੱਖ ਰੱਖ ਕੇ ਅਨੁਭਵ ਕੀਤਾ ਕਿ ਸਿੱਖ ਸੰਗਤਾਂ ਧਾਰਨ ਕਰਨ ਦੀ ਲੋੜ ਹੈ ਮਾਲਾ ਅਤੇ ਸਵੈ – ਰੱਖਿਆ ਲਈ , ਗੁਰੂ ਸਾਹਿਬ ਨੇ ਮੀਰੀ ਅਤੇ ਪੀਰੀ ਦੀਆ ਦੋ ਤਲਵਾਰਾਂ ਧਾਰਨ ਕੀਤੀਆਂ ਅਤੇ ਸ਼ਰਧਾਲੂਆਂ ਨੂੰ ਨਵੇਂ ਅਤੇ ਮਜਬੂਤ ਹਥਿਆਰ ਲਿਆਉਣ ਦੇ ਆਦੇਸ਼ ਦਿੱਤੇ , ਇਸ ਤਰਾਂ ਸੇਲੀ ਟੋਪੀ ਦੀ ਥਾਂ ਮੀਰੀ ਪੀਰੀ ਦੀਆ ਦੋ ਤਲਵਾਰਾਂ ਨੇ ਲੈ ਲਈ , ਤਕੜੇ ਅਤੇ ਨਰੋਏ ਨੌਜਵਾਨਾਂ ਨੂੰ ਲਾਭਬੰਦ ਕਰਕੇ ਫੋਜੀ ਸਿਖਲਾਈ ਦੇਣ ਦੇ ਵਧੀਆ ਪ੍ਰਬੰਧ ਕੀਤੇ , ਪਹਿਲਾ 52 ਤਕੜੇ ਨੌਜਵਾਨਾਂ ਨੂੰ ਫੋਜੀ ਸਿਖਲਾਈ ਦੇਣੀ ਸ਼ੁਰੂ ਕੀਤੀ ਅਤੇ ਇਸ ਸਿਖਲਾਈ ਦੀ ਸਫਲਤਾ ਨੂੰ ਵੇਖਦੇ ਹੋਏ , ਵੱਖ ਵੱਖ ਟੁਕੜੀਆਂ ਨੂੰ ਬਹੁਤ ਵਧੀਆ ਟ੍ਰੇਨਿੰਗ ਦੇ ਕੇ ਸੂਰਬੀਰ ਬਹਾਦਰਾਂ ਦੇ ਸੁਰੱਖਿਆ ਬਲ ਕਾਇਮ ਕਰਕੇ , ਉਸ ਵਕਤ ਦੇ ਜਾਲਮ ਮੁਗ਼ਲ ਰਾਜਿਆਂ ਵੱਲੋ ਕੀਤੇ ਜਾ ਰਹੇ ਜ਼ੁਲਮ ਵਿਰੁੱਧ ਲੜਨ ਲਈ ਤਿਆਰ ਕੀਤਾ। ਇਹਨਾ ਸੂਰਬੀਰ ਯੋਧਿਆਂ ਨੇ ਗੁਰੂ ਸਾਹਿਬ ਦੀ ਅਗਵਾਈ ਹੇਠ ਲੜਦੇ ਹੋਏ ਜਿੱਤਾਂ ਪ੍ਰਾਪਤ ਕੀਤੀਆਂ। ਇਹ ਸ਼ਾਨਦਾਰ ਫੋਜੀ ਸਿਖਲਾਈ ਨੇ ਹੀ ਨੌਜਵਾਨਾਂ ਨੂੰ ਬਹਾਦਰ ਸਿਪਾਹੀਆਂ ਦੀ ਤਰਾਂ ਲੜਨ ਦੀ ਜਾਚ ਦਿੱਤੀ ਅਤੇ ਗੁਰੂ ਸਾਹਿਬ ਨੇ ਚਾਰ ਲੜਾਈਆਂ ਅਤੇ ਚਾਰਾ ਵਿੱਚ ਜਿੱਤਾ ਪ੍ਰਾਪਤ ਕੀਤੀਆਂ।

ਸਿੱਖ ਮਸਲਿਆਂ ਸੰਬੰਧੀ ਆਦੇਸ਼ ਦੇਣ ਲਈ ਅਤੇ ਗੁੰਜਲਦਾਰ ਸਮੱਸਿਆਵਾ ਸੰਬਧੀ ਫੈਸਲੇ ਦੇਣ ਲਈ ਅਕਾਲ ਤਖ਼ਤ ਸਾਹਿਬ ਅੰਮ੍ਰਿਤਸਰ ਵਿਖੇ ਸਥਾਪਤ ਕੀਤਾ ਅਤੇ ਇਸਨੂੰ ਸਰਵੋਤਮ ਦਰਜਾ ਦਿੱਤਾ ਜ਼ੋ ਕਿ ਸਿੱਖਾਂ ਦੀ ਸੁਪਰੀਮ ਅਥਾਰਟੀ ਦੇ ਤੋਰ ਪਰ ਭੀ ਜਾਣਿਆ ਜਾਂਦਾ ਹੈ ਅਤੇ ਇਸ ਸਥਾਨ ਤੋਂ ਹੀ ਹੁਕਮਨਾਮੇ ਜਾਰੀ ਕੀਤੇ ਹਨ, ਸਿੱਖਾਂ ਲਈ ਲਾਜਮੀ ਇੰਨਾ ਹੁਕਮਨਾਮਿਆਂ ਦੀ ਪਾਲਣਾ ਕਰਨੀ ਹੁੰਦੀ ਹੈ। ਭਗਤੀ ਦੇ ਨਾਲ ਨਾਲ ਅੱਛੀ ਸਿਖਲਾਈ ਅੱਛੇ ਪ੍ਰਬੰਧਾਂ ਕਾਰਨ ਹੀ , ਸਿੱਖ ਕੌਮ ਭਗਤੀ ਅਤੇ ਸ਼ਕਤੀ ਵੱਲੋਂ ਉੱਬਰ ਕੇ ਅੱਗੇ ਆਈ।


ਕਾਲਜ ਦਾ ਇਤਿਹਾਸ

ਬ੍ਰਹਮ ਗਿਆਨੀ ਸੰਤ ਬਾਬਾ ਅਜੀਤ ਸਿੰਘ ਜ਼ੀ ਦੀ ਦੂਰ ਆਦੇਸ਼ੀ, ਪ੍ਰੇਰਨਾ ਅਤੇ ਸਤਗੁਰਾਂ ਦੀ ਬਖਸ਼ਿਸ਼ ਅਤੇ ਇਲਾਕਾ ਨਿਵਾਸਿਆਂ ਦੇ ਸਹਿਜੋਗ ਨਾਲ ਸੰਨ 1992 ਵਿੱਚ ਗੁਰੂ ਹਰਗੋਬਿੰਦ ਸਾਹਿਬ ਖਾਲਸਾ ਕਾਲਜ (ਔਰਤਾਂ ਲਈ ) ਹੰਸਾਲੀ-ਖੇੜਾ ਹੋਂਦ ਵਿੱਚ ਆਇਆ I ਫਤਿਹਗੜ੍ਹ ਸਾਹਿਬ ਜਿਲ੍ਹੇ ਦੇ ਇਸ ਪੇਂਡੂ ਖੇਤਰ ਵਿੱਚ ਲੜਕੀਆਂ ਅਤੇ ਔਰਤਾਂ ਦੀ ਪੜਾਈ ਲਈ ਕੋਈ ਯੋਗ ਸੰਸਥਾ ਨਹੀ ਸੀ ਅਤੇ ਨਾ ਹੀ ਆਵਾਜਾਈ ਦੇ ਅਛੇ ਸਾਧਨ ਸਨ I ਗੁਰਬਾਣੀ ਦੇ ਕਥਨ ਅਨੁਸਾਰ “ਵਿਦਿਆ ਵਿਚਾਰੀ ਤਾਂ ਪਰਉਪਕਾਰੀ” ਭਾਵ ਵਿਦਿਆ ਪ੍ਰਾਪਤ ਕਰਨਾ ਇਕ ਬਹੁਤ ਹੀ ਪਰਉਪਕਾਰੀ ਤੇ ਮਹਾਨ ਕਾਰਜ ਹੈ |

“ਫੈਲੇ ਵਿਦਿਆ ਚਾਨਣ ਹੋਏ ” ਦੇ ਮਹਾਂਵਾਕ ਅਨੁਸਾਰ ਇਹ ਚਾਨਣ ਹਰ ਇਕ ਨੂੰ ਹਾਸਲ ਨਹੀ ਹੁੰਦਾ I ਔਰਤਾਂ ਨੂੰ ਸਦੀਆਂ ਤੋਂ ਮਨ-ਮਰਿਆਦਾ ਦੀਆਂ ਕੜੀਆਂ ਵਿੱਚ ਜਕੜ ਕੇ ਵਿਦਿਆ ਦੀ ਅਮੁਲੀ ਦਾਤ ਤੋਂ ਵਾਂਜਿਆ ਰਖਿਆ ਜਾਂਦਾ ਸੀ I ਇਹ ਅਟਲ ਸਚਾਈ ਹੈ ਕੀ ਕਿਸੇ ਵੀ ਦੇਸ਼ ਦੀ ਤਰਁਕੀ ਲਈ ਨਾਗਰਿਕਾਂ ਦਾ ਪੜਿਆ ਲਿਖਿਆ ਹੋਣਾ ਜਰੂਰੀ ਹੈ , ਖਾਸ ਕਰਕੇ ਇਸਤਰੀ ਜਾਤੀ ਦਾ I ਔਰਤ ਸਮਾਜ ਦਾ ਬਹੁਤ ਮਁਹਤਵ ਅੰਗ ਹੈ , ਇਸ ਨੂੰ ਵਿਦਿਆ ਪਁਖੋਂ  ਵਾਂਝੇ ਰਁਖਣਾ  ਸਮਾਜਿਕ ਬੁਰਾਈ ਹੀ ਨਹੀ , ਸਗੋਂ ਅਁਛੇ ਸਮਾਜ ਦੀ ਸਿਰਜਣਾ ਕਰਨ ਵਿੱਚ ਵੀ ਭਾਰੀ ਅੜਿਕਾ ਹੈ ਕਿਉਂਕਿ ਔਰਤ ਹੀ ਮਹਾਨ ਵਿਅਕਤੀਆਂ , ਮਹਾਪੁਰਸ਼ਾਂ , ਮਹਾਤਮਾ , ਸੂਰਬੀਰ ਯੋਧਿਆਂ , ਰਾਜੇ ਮਹਾਰਾਜਿਆਂ ਦੀ ਜਨਮ ਦਾਤੀ ਹੈ ਅਤੇ ਔਰਤ ਤੋਂ ਬਿਨਾਂ ਸਮਾਜ ਦਾ ਵਿਕਾਸ ਨਹੀ ਹੋ ਸਕਦਾ I ਸਭ ਤੋਂ ਪਹਿਲਾਂ ਔਰਤ ਹੀ ਮਾਂ ਦੇ ਰੂਪ ਵਿੱਚ ਨਵ ਜੰਮਦੇ ਬਁਚੇ ਦੀ ਅਧਿਆਪਕ ਹੁੰਦੀ ਹੈ ਅਤੇ ਇਸ ਮਾਂ ਦਾ ਅਨਪੜ੍ਹ ਹੋਣਾ ਭੈੜੇ ਨਤੀਜਿਆਂ ਦਾ ਪ੍ਰੀਤਕ ਹੋ ਸਕਦਾ ਹੈ I ਅਖਾਣ ਵੀ ਹੈ ਕਿ “ਪੁਰਸ਼ ਪੜ੍ਹੇ ਤਾਂ ਕੇਵਲ ਇਕ ਪੜ੍ਹੇ , ਨਾਰੀ ਪੜ੍ਹੇ ਤਾਂ ਪੜ੍ਹਨ ਦੋ ਖਾਨਦਾਨ ” ਭਾਵ ਵਿਆਹ ਤੋਂ  ਪਹਿਲਾਂ ਪੇਕੇ ਘਰ ਅਤੇ ਵਿਆਹ ਤੋਂ ਬਾਅਦ ਸੋਹਰੇ ਘਰ ਵਿਦਿਆ ਦਾ ਚਾਨਣ ਹੁੰਦਾ ਹੈ Iਇਸ ਕਰਕੇ ਇਸ ਕਾਲਜ ਦਾ ਮੰਤਵ ਔਰਤਾਂ ਨੂੰ ਵਿਦਿਆ ਪ੍ਰਦਾਨ ਕਰਨ ਦਾ ਹੈ  ਇਹ ਇਲਾਕਾ ਨਿਵਾਸੀਆਂ ਅਤੇ ਪ੍ਰਦੇਸ਼ਾਂ ਵਿੱਚ ਰਹਿਂਦੀ ਸੰਗਤ ਦਾ ਸਾਲਾਂ ਦਾ ਯਤਨ ਹੈ I ਔਰਤਾਂ ਨੂੰ ਉਚ ਵਿਦਿਆ ਪ੍ਰਦਾਨ ਕਰਨ ਦੇ ਉਦੇਸ਼ ਨਾਲ ਪਿੰਡ ਹੰਸਾਲੀ-ਖੇੜਾ ਵਿਖੇ ਬਾਬਾ ਜ਼ੀ ਵਲੋਂ ਇਹ ਕਾਲਜ ਸਥਾਪਤ ਕੀਤਾ ਗਿਆ , ਜੋ ਕਿ ਬਡਾਲੀ ਆਲਾ ਸਿੰਘ ਤੋਂ ਸਾਧੂ ਗੜ੍ਹ (ਜ਼ੀ.ਟੀ.ਰੋਡ ) ਨੂੰ ਮਿਲਾਉਣ ਵਾਲੀ ਸੜ੍ਹਕ ਤੇ ਬਡਾਲੀ ਆਲਾ ਸਿੰਘ ਤੋਂ 5 ਕਿਲੋਮੀਟਰ ਦੀ ਦੂਰੀ ਤੇ ਅਤੇ 5 ਕਿ.ਮੀ ਹੀ ਸਾਧੂਗੜ੍ਹ ਤੋਂ ਦੂਰੀ ਤੇ ਹੈ I ਇਸ ਕਾਲਜ ਦੇ ਹੋਂਦ ਵਿੱਚ ਆਉਣ ਨਾਲ ਔਰਤਾਂ ਨੂੰ ਬੀ.ਏ. ਪਁਧਰ ਦੀ ਵਿਦਿਆ ਪ੍ਰਾਪਤ ਕਰਨ ਦੀ I ਹੁਣ  ਤਕ ਇਸ ਪੇਂਡੂ ਖੇਤਰ ਦੀਆਂ ਹਜਾਰਾਂ ਬੇਟੀਆਂ ਇਸ  ਕਾਲਜ ਤੋਂ ਬੀ.ਏ ਪਾਸ ਕਰਕੇ, ਉਚ ਵਿਦਿਆ ਵੀ ਪ੍ਰਾਪਤ ਕਰ ਚੁਕੀਆਂ ਹਨ I ਅਤੇ ਅਁਛੇ ਅਹੁਦਿਆਂ ਤੇ ਨੋਕਰੀਆਂ ਪ੍ਰਾਪਤ ਕਰ ਚੁਕੀਆਂ ਹਨ I ਇਹ ਕਾਲਜ ਪੰਜਾਬੀ ਯੂਨੀਵਰਸਿਟੀ ਨਾਲ ਜੁੜਿਆ ਹੋਇਆ ਹੈ I

ਵਿਦਿਆਰਥੀਆਂ ਲਈ ਕੰਪਿਊਟਰ ਟਰੇਨਿੰਗ ਲਈ ਲੇਬ , ਖੇਡਾਂ, ਲਾਇਬ੍ਰੇਰੀ ਆਦਿ ਦੀਆਂ ਸੁਵਿਧਾਵਾਂ ਉਪਲਁਬਦ ਹਨ I ਆਵਾਜਾਈ ਲਈ ਸਕੂਲ/ਕਾਲਜ ਬਁਸਾਂ ਦਾ ਯੋਗ ਪ੍ਰਬੰਧ ਹੈ I ਵਿਦਿਆ ਪਁਖੋਂ ਪਛੜੇ ਇਸ ਪੇਂਡੂ ਖੇਤਰ ਵਿੱਚ ਬਾਬਾ ਜ਼ੀ ਵਲੋਂ ਭਿੰਨ ਭਿੰਨ ਕਿਸਮ ਦੀਆਂ ਵਿਦਿਅਕ ਸੰਸਥਕ ਖੋਲੀਆਂ ਗਈਆਂ ਹਨ ਅਤੇ ਸਮਾਜ ਸਵੀ ਅਤੇ ਭਲਾਈ ਦੇ ਕੰਮਾਂ ਨੂੰ ਨੇਪਰੇ ਚੜ੍ਹਨ ਲਈ ਇਕ ਖੇੜਾ ਦੇ ਨਾਮ ਨਾਲ ਜਾਣੀ ਜਾਂਦੀ ਹੈ |


ਕਾਲਜ ਦਾ ਪ੍ਰਬੰਧ ਚਲਾਉਣ ਲਈ , ਕਾਲਜ ਮੈਨੇਜਿੰਗ ਕਮੇਟੀ ਗਠਨ ਕੀਤੀ ਗਈ ਹੈ ਅਤੇ ਇਸ ਦੇ ਅਹੁਦੇਦਾਰ ਅਤੇ ਮੈਂਬਰ ਨਿਮਨ ਲਿਖਤ ਅਨੁਸਾਰ ਹਨ :-

1 ਬ੍ਰਹਮ ਗਿਆਨੀ ਸੰਤ ਬਾਬਾ ਅਜੀਤ ਸਿੰਘ ਜ਼ੀ ਹੰਸਾਲੀ                  – ਬਾਨੀ ਅਤੇ ਸਰਪ੍ਰਸਤ

2 ਸੰਤ ਬਾਬਾ ਪਰਮਜੀਤ ਸਿੰਘ ਜ਼ੀ                                       – ਚੈਅਰਮੈਨ

3 ਸ.ਰਣਜੀਤ ਸਿੰਘ ਲਿਬੜਾ (ਟਰਾਂਸਪੋਰਟ)                               – ਪ੍ਰਧਾਨ

4 ਡਾ. ਪਰਮਜੀਤ ਸਿੰਘ ਬਾਲਾ                                          – ਮੈਨੇਜਰ

5 ਸ. ਗੁਰਸੇਵਕ ਸਿੰਘ (ਖੇੜਾ)                                          –  ਉਪ -ਪ੍ਰਧਾਨ

6 ਸ. ਗੁਰਿੰਦਰ ਸਿੰਘ (ਖੇੜਾ)                                                     – ਵਿਁਤ ਸਕਁਤਰ

7 ਸ.ਸੁਰਿੰਦਰ ਸਿੰਘ ਜੀ (ਹੰਸਾਲੀ)                                             – ਸੰਯੁਕਤ ਸਕੱਤਰ

8 ਸ.ਸਾਧੂ ਰਾਮ (ਭੱਟਮਾਜਰਾ)                                                       – ਸਕੱਤਰ

9 ਸ.ਰਾਜਬੀਰ ਸਿੰਘ ਐਡਵੋਕੇਟ                                                     – ਮੈਂਬਰ

10 ਉਪਕੁਲਪਤੀ ਪੰਜਾਬੀ ਯੂਨੀਵਰਸਿਟੀ ਦੇ ਨੁਮਾਂਇੰਦਾ                    – ਮੈਂਬਰ

11 ਡਾਇਰੈਕਟਰ ਸਿੱਖਿਆ ਵਿਭਾਗ ਜਾਂ ਉਹਨਾਂ ਦਾ ਨੁਮਾਂਇੰਦਾ           – ਮੈਂਬਰ

12 ਮਿਸਜ਼ ਕਰਮਜੀਤ ਕੌਰ ਪ੍ਰਿੰਸੀਪਲ (ਕਾਲਜ)                            – ਮੈਂਬਰ

13 ਮਿਸਜ਼ ਜਸੰਵਤ ਕੌਰ ਪ੍ਰਿੰਸੀਪਲ (ਸਕੂਲ)                                   – ਮੈਂਬਰ

14 ਸਰਪੰਚ ਪਿੰਡ ਹੰਸਾਲੀ                                                             – ਮੈਂਬਰ

15 ਸਰਪੰਚ ਪਿੰਡ ਖੇੜਾ                                                                 – ਮੈਂਬਰ

16 ਮੱਖਣ ਸਿੰਘ ਪਟਵਾਰੀ                                                             – ਮੈਂਬਰ

17 ਕੈਪਟਨ ਸੁਰਜੀਤ ਸਿੰਘ ਸਲੇਮਪੁਰ                                         – ਮੈਂਬਰ

18 ਜਗਮੋਹਨ ਸਿੰਘ ਬਰਾੜ ਕੇਨੇਡਾ                                             – ਮੈਂਬਰ

19 ਹਰਪਾਲ ਸਿੰਘ ਅਮਰੀਕਾ                                                         – ਮੈਂਬਰ

20 ਤੇਜਿੰਦਰ ਕੌਰ ਕੇਨੇਡਾ                                                              – ਮੈਂਬਰ

21 ਮਨਿੰਦਰਪਾਲ ਸਿੰਘ ਕੇਨੇਡਾ                                                     – ਮੈਂਬਰ

22 ਮਾਸਟਰ ਅਵਤਾਰ ਸਿੰਘ ਹੰਸਾਲੀ                                             – ਮੈਂਬਰ